ਸੋਸ਼ਲ ਮੀਡੀਆ ਕੈਰੀਅਰ ਵਿੱਚ ਦਿੱਕਤਾਂ
ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ, ਇਹ ਮੇਰੀ ਨਿੱਜੀ ਰਾਏ ਹੈ , ਹੋ ਸਕਦਾ ਹੈ ਇਹ ਸਿਰਫ ਮੇਰੇ ਨਾਲ ਹੁੰਦਾ ਹੋਵੇ।
ਮੈਨੂੰ ਇਹ ਲੱਗਦਾ ਹੈ ਕਿ ਇੱਕ ਦਿਨ ਦੀ offline class ਜਾਂ ਫਿਰ ਲਗਾਤਾਰ ਇਕੋ ਸਾਹੇ 3-4 ਘੰਟੇ ਦਾ ਸੈਮੀਨਾਰ ਨਾਲ ਸ਼ਾਇਦ ਕੋਈ ਵਿਅਕਤੀ ਦਾ ਕੰਮ ਚਾਲੂ ਕਰ ਸਕਦਾ ਹੋਵੇ, ਅੱਜ ਕੱਲ ਇਹ trend ਬਣ ਗਿਆ ਹੈ ਕਿ ਕਿਸੇ ਵੀ ਵਿਸ਼ੇ ਤੇ ਲਗਾਤਾਰ 3-4 ਘੰਟੇ ਦਾ ਸੈਮੀਨਾਰ ਲਗਾਇਆ ਜਾਂਦਾ ਹੈ। ਜੋਸ਼ ਭਰਪੂਰ ਬੰਦਾ ਕਿਸੇ ਵੀ ਕੰਮ ਨਾਲ ਪੰਗਾ ਲਾ ਲੈਂਦਾ ਹੈ ਪ੍ਰੰਤੂ ਕਿ ਉਹ ਸਫਲ ਹੁੰਦਾ ਹੈ? ਮੈ ਅਜਿਹੇ ਕਿਸੇ ਵਿਅਕਤੀ ਨੂੰ ਨਹੀਂ ਜਾਣਦਾ।
ਅਫਸੋਸ ਪੰਜਾਬ ਅੰਦਰ ਵੀ ਮੈਨੂੰ ਕੋਈ ਅਜਿਹਾ ਨਹੀਂ ਲੱਭਿਆ ਜਿਹੜਾ ਵਿਅਕਤੀ ਦੀ ਉਂਗਲ ਫੜ ਕੇ , ਕਦਮ ਦਰ ਕਦਮ, ਹੌਲੀ ਹੌਲੀ , ਕੱਚੀ ਪਹਿਲੀ ਤੋਂ ਦਸਵੀਂ ਅਤੇ ਫਿਰ, ਡਿਗਰੀ ਫੇਰ ਨੌਕਰੀ ਤਕ ਪਹੁੰਚਾ ਸਕੇ ਤੇ ਵਿਦਿਆਰਥੀ ਦੀ ਜੇਬ ਵਿੱਚ ਸੱਚਮੁੱਚ ਆਮਦਨ ਆ ਸਕੇ। Admin ਸਾਹਿਬ ਤੁਸੀ ਚਾਹੋ ਤਾਂ ਮੇਰੇ ਵਿਚਾਰ ਨੂੰ ਅਪਰੋਵ ਨਾ ਕਰਿਓ, ਕਿਉਕਿ ਇਹ ਮੇਰੀ ਨਿੱਜੀ ਸੋਚ ਹੈ ਤੇ ਸ਼ਾਇਦ ਸਾਰੀਆਂ ਨਾਲ ਇਵੇਂ ਹੀ ਹੁੰਦਾ ਹੈ, ਪਰ ਤੁਸੀ ਸੋਚਣਾ ਜ਼ਰੂਰ, ਕਿ ਇਹ ਝੂਠ ਹੈ?
Comments (4)
-
INDERJIT SINGH CHAHAL - Apr 22, 2024
ਹਾਂਜੀ ਫੇਸਬੁੱਕ ਪੇਜ ਦੀ ਜਾਣਕਾਰੀ ਵਾਲੀਆਂ ਵੀਡੀਓ 3 ਅਤੇ 4 ਨੰਬਰ ਚੱਲ ਨਹੀਂ ਰਹੀਆਂ ਜੀ
-
SARBJEET SINGH - Mar 21, 2024
https://www.facebook.com/PB03ALE?mibextid=ZbWKwL
-
Guri Gharangna - Mar 18, 2024
ਸਤਿ ਸ਼੍ਰੀ ਅਕਾਲ ਜੀ, ਆਪ ਨੇ ਬਹੁਤ ਹੀ ਵਧੀਆ ਗੱਲ ਕਰੀ ਹੈ ਜੀ, ਇਸਨੂੰ ਦੇਖਦੇ ਹੋਏ ਹੀ ਆਪਣੀ ਟੀਮ ਦੀ ਪੂਰੀ ਕੋਸ਼ਿਸ਼ ਇਹ ਹੈ ਜੀ ਕੇ ਆਪ ਸਭ ਦਾ ਜਦੋਂ ਤੱਕ page/channel monetise ਨਹੀਂ ਹੋ ਜਾਂਦਾ, ਓਦੋਂ ਤੱਕ ਟੀਮ ਤੁਹਾਡੀ ਹਰ ਮੁਸ਼ਕਿਲ ਦਾ ਹੱਲ ਕਰੇ ਅਤੇ ਵੱਧ ਤੋਂ ਵੱਧ ਸਹਿਯੋਗ ਦੇਵੇ, ਹੁਣ ਤੱਕ ਆਪਣੇ ਨਾਲ ਜੁੜ ਕੇ 300 ਤੋਂ ਵੱਧ page/channel monetise ਹੋ ਚੁੱਕੇ ਹਨ, ਆਸ ਹੈ ਕੇ ਆਪ ਵੀ ਜਲਦੀ ਇਸ ਸੂਚੀ ਵਿੱਚ ਸ਼ਾਮਿਲ ਹੋ ਜਾਓਗੇ | ਟੀਮ ਵਲੋਂ ਪੂਰਾ ਸਹਿਯੋਗ ਹੈ ਜੀ.. ਜੇਕਰ ਕਦੇ ਵੀ ਕੋਈ ਮਸਲਾ ਅੜ ਜਾਵੇ ਤਾਂ ਦਫਤਰ ਵੀ ਆ ਸਕਦੇ ਹੋ ਜੀ
-
Harbhajan singh - Mar 16, 2024
ਫੇਸਬੁੱਕ ਪੇਜ ਲਿੰਕ ਕਿਵੇਂ ਇਸ ਵਿਚ ਕਾਪੀ ਪੇਸਟ ਹੋਊਗਾ ਜੀ ਇਸ ਬਾਰੇ ਵੀ ਇਕ ਵੀਡੀਓ ਬਣਾ ਕੇ ਜਰੂਰ ਦੱਸੋ