ਯੂਟੀਊਬ ਅਤੇ ਫੇਸਬੁੱਕ ਨਾਲ ਸੰਬੰਧਿਤ ਕੁਝ ਸਵਾਲ?
ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਕੋਰਸ ਪੂਰਾ ਕਰ ਲਿਆ ਹੈ ਜਾਣਕਾਰੀ ਬਹੁਤ ਵਧੀਆ ਲੱਗੀ।।
1. ਵੀਡੀਓ ਵਿੱਚ ਵਰਤੀਆਂ ਜਾਣ ਵਾਲੀਆਂ ਫੋਟੋ ਅਤੇ ਵੀਡੀਓ ਕਲਿੱਪਾਂ ਕਿਸ ਜਗ੍ਹਾ ਤੋਂ ਡਾਊਨਲੋਡ ਕਰਨੀਆਂ ਹਨ ਤਾਂ ਜੋ ਕਾਪੀਰਾਈਟ ਨਾ ਆਵੇ।
2. ਜਦੋਂ ਇੱਕ ਹੀ ਵੀਡੀਓ ਨੂੰ ਯੂਟੀਊਬ ਤੋਂ ਬਾਅਦ ਫੇਸਬੁਕ ਪੇਜ ਤੇ ਅਪਲੋਡ ਕਰਦੇ ਹਾਂ ਤਾਂ ਬੈਕਗਰਾਉਂਡ ਮਿਊਜਿਕ ਵੱਖਰਾ ਵੱਖਰਾ ਲਾਉਣਾ ਪਵੇਗਾ , ਯੂਟਿਊਬ ਦਾ ਅਲੱਗ ਅਤੇ ਫੇਸਬੁਕ ਦਾ ਅਲੱਗ।
3. ਵੀਡੀਓ ਅਪਲੋਡ ਕਰਨ ਦਾ ਸਹੀ ਸਮਾਂ ਕਿਹੜਾ ਹੈ ਅਤੇ ਹਫਤੇ ਦੇ ਕਿਹੜੇ ਕਿਹੜੇ ਦਿਨ ਬੈਸਟ ਹਨ।
4. ਵੀਡੀਓ ਐਡੀਟਿੰਗ ਕਰਦੇ ਸਮੇਂ ਓਵਰਲੇ,ਪਾਰਟੀਕਲਸ,ਗਰੀਨ ਸਕਰੀਨ ਵੀਡੀਓ ਕਿੱਥੋਂ ਲੈਣੀਆਂ ਹਨ।
5. ਥਮਨੇਲ ਮਟੀਰੀਅਲ ਪੀਐਨਜੀ ਅਤੇ ਬੈਨਰ ਪੀਐਨਜੀ ਮਟੀਰੀਅਲ ਕਿੱਥੋਂ ਲੈਣੇ ਹਨ।